SBS Punjabi - ਐਸ ਬੀ ਐਸ ਪੰਜਾਬੀ Podcast By SBS cover art

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

By: SBS
Listen for free

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Politics & Government Social Sciences
Episodes
  • ਜਾਣੋ, ਆਸਟ੍ਰੇਲੀਆ ਦਾ ਪੰਜਾਬੀ-ਈਸਾਈ ਭਾਈਚਾਰਾ ਕਿੰਝ ਮਨਾਉਂਦਾ ਹੈ ਗੁੱਡ ਫਰਾਈਡੇਅ ਅਤੇ ਈਸਟਰ
    Apr 3 2026
    ਦੁਨੀਆ ਭਰ ਵਿੱਚ ਵੱਸਦੇ ਈਸਾਈ ਭਾਈਚਾਰੇ ਵਲੋਂ ਇੱਕ ਸਾਲ ਵਿੱਚ ਪ੍ਰਮੁੱਖ ਤੌਰ ’ਤੇ ਤਿੰਨ ਅਹਿਮ ਤਿਓਹਾਰ/ਦਿਵਸ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚ ਕ੍ਰਿਸਮਸ, ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ ਸ਼ਾਮਿਲ ਹਨ। ਇਸ ਸਾਲ ਗੁੱਡ ਫ੍ਰਾਈਡੇ 3 ਅਪ੍ਰੈਲ ਅਤੇ ਈਸਟਰ ਸੰਡੇ 5 ਅਪੈ੍ਰਲ ਨੂੰ ਹੋਵੇਗਾ। ਬਹੁ-ਸੱਭਿਆਚਾਰਕ ਦੇਸ਼ ਆਸਟ੍ਰੇਲੀਆ ਵਿੱਚ ਵੱਸਦਾ ਭਾਰਤੀ ਖਾਸ ਕਰ ਪੰਜਾਬੀ ਈਸਾਈ ਭਾਈਚਾਰਾ ਗੁੱਡ ਫ੍ਰਾਈਡੇ ਅਤੇ ਈਸਟਰ ਨੂੰ ਕਿਸ ਤਰ੍ਹਾਂ ਮਨਾਉਂਦਾ ਹੈ, ਇਸ ਸਬੰਧੀ ਐਸ ਬੀ ਐਸ ਪੰਜਾਬੀ ਨੇ ਮੈਲਬਰਨ ਅਤੇ ਐਡੀਲੇਡ ਵੱਸਦੇ ਵੱਖ-ਵੱਖ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ....
    Show more Show less
    14 mins
  • ਖ਼ਬਰਨਾਮਾ: ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਖੋਲ੍ਹਣ ਦੀ ਅਪੀਲ ਤੇ ਅਮਰੀਕਾ ਨੇ ਆਸਟ੍ਰੇਲੀਆ 'ਤੇ ਲਗਾਇਆ 100% ਟੈਰਿਫ
    Apr 3 2026
    ਇੰਧਨ ਦੀ ਤੰਗੀ ਅਤੇ ਵਿਸ਼ਵ ਅਰਥਚਾਰੇ ‘ਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਲਈ ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੇਸ਼ ਕੀਤੇ ਗਏ ਮਤੇ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਅਮਰੀਕਾ ਵੱਲੋਂ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਏ ਗਏ ਹਨ, ਜਿਸ ਨਾਲ ਦਵਾਈ ਉਦਯੋਗ ਪ੍ਰਭਾਵਿਤ ਹੋ ਸਕਦਾ ਹੈ। ਇਹਨਾਂ ਅਤੇ ਹੋਰ ਅਹਿਮ ਖਬਰਾਂ ਲਈ ਸੁਣੋ ਅੱਜ ਦਾ ਪੌਡਕਾਸਟ।
    Show more Show less
    4 mins
  • 38th Australian Sikh Games kicks off in Melbourne, SBS Punjabi reports live from the ground - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬੌਰਨ ਵਿੱਚ ਸ਼ੁਰੂ, ਐਸਬੀਐਸ ਪੰਜਾਬੀ ਦੀ ਮੈਦਾਨ ਤੋਂ ਲਾਈਵ ਰਿਪੋਰਟਿੰਗ
    Apr 3 2026
    The 38th Australian Sikh Games have begun in Melbourne, with more than 100,000 people expected to attend the event in the course of three days. This year, more than 8,000 athletes and artists are expected to participate across 15 sports and cultural activities. Nearly 120 non-profit clubs are also collecting funds at the event for the underpreviledged communities. To catch the thrilling sporting action, and spirit of te Australian Punjabi community, listen to the live coverage from the show ground by SBS Punjabi journalists Sumit Kaur and Puneet Dhingra. - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਤਿੰਨ ਦਿਨਾਂ ਦੌਰਾਨ 100,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਦੀ ਉਮੀਦ ਹੈ। ਇਸ ਸਾਲ, 15 ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ 8,000 ਤੋਂ ਵੱਧ ਐਥਲੀਟ ਅਤੇ ਕਲਾਕਾਰ ਹਿੱਸਾ ਲੈ ਰਹੇ ਹਨ। ਮੈਦਾਨ ਤੋਂ ਤਾਜ਼ਾ ਅਪਡੇਟ ਲਈ ਸੁਣੋ ਐਸਬੀਐਸ ਪੰਜਾਬੀ ਦੇ ਪੱਤਰਕਾਰਾਂ ਸੁਮੀਤ ਕੌਰ ਅਤੇ ਪੁਨੀਤ ਢੀਂਗਰਾ ਨਾਲ ਖਾਸ ਗੱਲਬਾਤ।
    Show more Show less
    8 mins
No reviews yet